spacestr

🔔 This profile hasn't been claimed yet. If this is your Nostr profile, you can claim it.

Edit
PunjabiSatoshi
Member since: 2022-12-18
PunjabiSatoshi
PunjabiSatoshi 4d

1863 ਤੱਕ ਰੁਪਇਆ ਚਾਂਦੀ(11.66 ਗ੍ਰਾਮ) ਦਾ ਹੁੰਦਾ ਸੀ। 1868 ਚ ਫੇਰ ਅੰਗ੍ਰੇਜਾਂ ਨੇ ਰੁਪਏ ਨੂੰ ਪੌਂਡ ਸਟ੍ਰਲਿੰਗ ਨਾਲ ਬੰਨਤਾ ਕਿਉਂਕਿ ਪੌਂਡ ਸਟ੍ਰਲਿੰਗ ਸੋਨੇ ਨਾਲ ਬੰਨਿਆ ਹੋਇਆ ਸੀ। 1931 ਚ ਪੌਂਡ ਤੇ ਸੋਨੇ ਦਾ ਬੰਨ ਟੁੱਟ ਗਿਆ। 1935 ਚ ਜਦੋਂ ਰਿਜ਼ਰਵ ਬੈਂਕ ਬਣਿਆ ਉਦੋਂ ਜਿੰਨੀਆਂ ਵੀ ਕਾਗਜ਼ੀ ਪਰਚਿਆਂ(ਨੋਟ) ਪ੍ਰਿੰਟ ਕਰਨੀਆਂ ਓਹਨਾ ਦੇ ਮੁਕਾਬਲੇ ਓਹਦੇ ਕੋਲ 40% ਸੋਨਾ ਹੋਣਾ ਜਰੂਰੀ ਸੀ। 1956 ਤੱਕ ਆਉਂਦੇ ਆਉਂਦੇ ਤਾਂ ਸਰਕਾਰ ਨੇ ਸੋਚਿਆ ਕਿ ਗੱਲ ਨਹੀਂ ਬਣਦੀ ਕਿਉਂਕਿ ਲੋਕ ਕਰ(ਟੈਕਸ) ਤਾਂ ਦਿੰਦੇ ਨਹੀਂ ਸੋ ਇਹਨਾਂ ਕੋਲ ਜੋ ਬੱਚਤ ਕੀਤੀ ਹੋਈ ਹੈ ਬੈਂਕ ਖਾਤੇ ਵਿੱਚ ਓਹਦਾ ਹੀ ਮੁੱਲ ਘਟਾ ਦੇਈਏ। ਫੇਰ ਸਰਕਾਰ ਨੇ ਘੱਟੋ-ਘੱਟ ਆਰਕਸ਼ਣ(ਰਿਜ਼ਰਵ) ਪ੍ਰਣਾਲੀ ਲਿਆਂਦੀ ਤੇ ਬਿਨਾ ਰੋਕ ਪਰਚਿਆਂ(ਨੋਟ) ਛਾਪਣੀਆਂ ਸ਼ੁਰੂ ਕਰ ਦਿੱਤੀਆਂ(ਕਹਿ ਸਕਦੇ ਹਾਂ ਕੇ ਦੁੱਧ ਚ ਪਾਣੀ ਪਾਉਣਾ ਸ਼ੁਰੂ ਕਰਤਾ)। ਲੋਕ ਗਰੀਬ ਹੁੰਦੇ ਗਏ ਕਿਉਂਕਿ ਜਿਹੜਾ ਪੈਸਾ ਬੈਂਕ ਚ ਬਚਾ ਕੇ ਰੱਖਿਆ ਸੀ ਓਹਦਾ ਮੁੱਲ ਘਟੀ ਜਾ ਰਿਹਾ ਸੀ ਹਰ ਸਾਲ। ਮਤਲਬ ਚੀਜਾਂ ਮਹਿੰਗੀਆਂ ਹੁੰਦੀਆਂ ਗਈਆਂ। ਪਰ ਅੱਜ ਲੋਕ ਇਹ ਨਹੀਂ ਸਮਜ ਸਕੇ ਕੇ ਮਹਿੰਗਾਈ ਵੱਧਦੀ ਹੈ ਸਰਕਾਰ ਕਰਕੇ। ਤੇ ਸਰਕਾਰ ਇਹ ਕਹਿਕੇ ਪੱਲਾ ਝਾੜ ਲੈਂਦੀ ਹੈ ਕੇ ਮਹਿੰਗਾਈ ਵੱਧ ਗਈ।

Welcome to PunjabiSatoshi spacestr profile!

About Me

Attempting to spread #Bitcoin message in Punjabi language in India. #ਬਿੱਟਕੋਇਨ #Bitcoin ਪੰਜਾਬੀ ਸਤੋਸ਼ੀ https://primal.net/ps [email protected] [email protected]

Interests

  • No interests listed.

Videos

Music

My store is coming soon!

Friends